Wednesday, 27 May 2026

ਏਅਰ ਇੰਡੀਆ ਹਫਤੇ ’ਚ ਕਰੀਬ 800 ਘਰੇਲੂ ਉਡਾਣਾਂ ਘਟਾਏਗੀ

ਇੰਡੀਗੋ ਵੀ 7 ਪ੍ਰਤੀਸ਼ਤ ਉਡਾਣਾਂ ਘਟਾਉਣ ਦੀ ਤਿਆਰੀ ’ਚ
ਨਵੀਂ ਦਿੱਲੀ/ਬਿਊਰੋ ਨਿਊਜ਼
ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਹਰ ਹਫਤੇ ਕਰੀਬ 800 ਘਰੇਲੂ ਉਡਾਣਾਂ ਵਿਚ ਕਟੌਤੀ ਕਰ ਰਹੀ ਹੈ। ਇਹ ਬਦਲਾਅ ਜੂਨ ਮਹੀਨੇ ਤੋਂ ਅਗਸਤ 2026  ਦੇ ਵਿਚਾਲੇ ਰਹੇਗਾ। ਕੰਪਨੀ ਨੇ ਇਹ ਫੈਸਲਾ ਜੈਟ ਫਿਊਲ ਦੀਆਂ ਵਧਦੀਆਂ ਕੀਮਤਾਂ ਕਾਰਨ ਲਿਆ ਹੈ। ਏਅਰ ਇੰਡੀਆ ਇਸ ਸਮੇਂ ਹਰ ਹਫਤੇ ਕਰੀਬ 4400 ਉਡਾਣਾਂ ਅਪਰੇਟ ਕਰ ਰਹੀ ਹੈ। ਇਨ੍ਹਾਂ ਵਿਚ ਕਰੀਬ 3600 ਘਰੇਲੂ ਅਤੇ 800 ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ। ਕੰਪਨੀ ਨੇ 22 ਪ੍ਰਤੀਸ਼ਤ ਤੱਕ ਘਰੇਲੂ ਫਲਾਈਟਾਂ ਵਿਚ ਕਟੌਤੀ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਦਾ ਕਹਿਣਾ ਹੈ ਕਿ ਉਹ ਬਜ਼ਾਰ ਦੀ ਮੰਗ ਅਤੇ ਅਪਰੇਟਿੰਗ ਹਾਲਾਤ ’ਤੇ ਬਾਰੀਕੀ ਨਾਲ ਨਜ਼ਰ ਰੱਖੇਗੀ। ਜਿਵੇਂ ਹੀ ਹਾਲਾਤ ਆਮ ਅਤੇ ਸਥਿਰ ਹੋਣਗੇ ਤਾਂ ਦੁਬਾਰਾ ਉਡਾਣਾਂ ਦੀ ਗਿਣਤੀ ਵਧਾਉਣ ’ਤੇ ਵਿਚਾਰ ਕੀਤਾ ਜਾਵੇਗਾ। ਇਸੇ ਦੌਰਾਨ ਇੰਡੀਗੋ ਵੀ ਆਪਣੀਆਂ ਘਰੇਲੂ ਉਡਾਣਾਂ 7 ਪ੍ਰਤੀਸ਼ਤ ਘਟਾਉਣ ਦੀ ਤਿਆਰੀ ਵਿਚ ਹੈ। ਧਿਆਨ ਰਹੇ ਕਿ ਉਡਾਣਾਂ ਦੀ ਕਟੌਤੀ ਦਾ ਸਭ ਤੋਂ ਵੱਡਾ ਕਾਰਨ ਪੱਛਮੀ ਏਸ਼ੀਆ ਵਿਚ ਚੱਲੀ ਜੰਗ ਨੂੰ ਹੀ ਦੱਸਿਆ ਗਿਆ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.