Wednesday, 27 May 2026

ਏ.ਆਈ. ਨਾਲ ਸਿੱਖਿਆ ’ਚ ਨਕਲ ਦਾ ਸੰਕਟ - ਆਸਟਰੇਲੀਆ ’ਚ ਅਧਿਆਪਕਾਂ ਅਤੇ ਮਾਪਿਆਂ ਵਿਚ ਵਧੀ ਚਿੰਤਾ

ਸਿਡਨੀ/ਬਿਊਰੋ ਨਿਊਜ਼
ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਵਿਚ ਸਕੂਲਾਂ ਅੰਦਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨਾਲੋਜੀ ਦੇ ਗਲਤ ਇਸਤੇਮਾਲ ਨੂੰ ਲੈ ਕੇ ਵੱਡੀ ਚਿੰਤਾ ਸਾਹਮਣੇ ਆਈ ਹੈ। ਇਕ ਸਰਵੇਖਣ ਅਨੁਸਾਰ ਕਰੀਬ 50 ਫੀਸਦੀ ਅਧਿਆਪਕਾਂ ਨੇ ਮੰਨਿਆ ਕਿ ਉਹ ਵਿਦਿਆਰਥੀਆਂ ਨੂੰ ਚੈਟ ਜੀ.ਪੀ.ਟੀ. ਵਰਗੇ ਏ.ਆਈ. ਟੂਲਾਂ ਦੀ ਮੱਦਦ ਨਾਲ ਨਕਲ ਕਰਨ ਤੋਂ ਰੋਕਣ ਵਿਚ ਅਸਮਰੱਥ ਮਹਿਸੂਸ ਕਰਦੇ ਹਨ। ਕਈ ਅਧਿਆਪਕਾਂ ਨੇ ਇਹ ਵੀ ਕਿਹਾ ਕਿ ਏ.ਆਈ. ਨਾਲ ਤਿਆਰ ਕੀਤੇ ਕੰਮਾਂ ਦੀ ਪਛਾਣ ‘ਬਹੁਤ ਮੁਸ਼ਕਲ’ ਜਾਂ ਅਸੰਭਵ ਬਣ ਗਈ ਹੈ। ਸਿੱਖਿਆ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਵਿਦਿਆਰਥੀਆਂ ਦੀ ਸੋਚਣ, ਲਿਖਣ ਅਤੇ ਖੁਦ ਸਿੱਖਣ ਦੀ ਯੋਗਤਾ ਕਮਜ਼ੋਰ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚੇ ਹੁਣ ਆਪਣੀ ਮਿਹਨਤ ਦੀ ਬਜਾਏ ਤਕਨਾਲੋਜੀ ’ਤੇ ਵੱਧ ਨਿਰਭਰ ਹੋੇ ਰਹੇ ਹਨ, ਜਿਸ ਨਾਲ ਪੂਰੀ ਸਿੱਖਿਆ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ। ਇਸਦੇ ਚੱਲਦਿਆਂ ਸਿੱਖਿਆ ਵਿਭਾਗ ਨੇ ਮੰਨਿਆ ਹੈ ਕਿ ਏ.ਆਈ. ਹੁਣ ਸਿੱਖਿਆ ਦਾ ਹਿੱਸਾ ਬਣ ਚੁੱਕੀ ਹੈ, ਪਰ ਇਸਦੀ ਵਰਤੋਂ ਲਈ ਸਖਤ ਨਿਯਮ ਅਤੇ ਨਿਗਰਾਨੀ ਲੋੜੀਂਦੀ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.