Monday, 20 April 2026

ਚੰਡੀਗੜ੍ਹ ਵਿਚ ਕੌਮੀ ਔਸਤ ਨਾਲੋਂ 5 ਗੁਣਾ ਵੱਧ ਸ਼ਰਾਬ ਦੀ ਖਪਤ

ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਨੇ 2024-25 ਵਿਚ ‘ਇੰਡੀਅਨ ਮੇਡ ਫੌਰਨ ਲਿਕਰ’ ਦੇ 40 ਕਰੋੜ ਤੋਂ ਵੱਧ ਕੇਸ ਵੇਚੇ, ਜਿਸ ਨਾਲ ਇਹ ਦੁਨੀਆ ਦੇ ਸਭ ਤੋਂ ਵੱਡੇ ਅਤੇ ਤੇਜ਼ੀ ਨਾਲ ਵਧ ਰਹੇ ਸ਼ਰਾਬ ਦੇ ਬਾਜ਼ਾਰਾਂ ਵਿਚੋਂ ਇਕ ਬਣ ਗਿਆ ਹੈ। ਇਸੇ ਦੌਰਾਨ ਚੰਡੀਗੜ੍ਹ ਪੂਰੇ ਦੇਸ਼ ਵਿਚ ਸਭ ਤੋਂ ਵੱਧ ਸ਼ਰਾਬ ਦੀ ਖਪਤ ਵਾਲੇ ਖੇਤਰਾਂ ਵਿਚੋਂ ਇਕ ਵਜੋਂ ਉਭਰਿਆ ਹੈ, ਜਿੱਥੇ ਸ਼ਰਾਬ ਪੀਣ ਦੀ ਦਰ ਕੌਮੀ ਔਸਤ ਨੂੰ ਪਿੱਛੇ ਛੱਡ ਰਹੀ ਹੈ ਅਤੇ ਦੱਖਣ ਦੇ ਰਵਾਇਤੀ ਤੌਰ ’ਤੇ ਉਚ-ਖਪਤ ਵਾਲੇ ਰਾਜਾਂ ਤੋਂ ਵੀ ਅੱਗੇ ਨਿਕਲ ਰਹੀ ਹੈ। ਇਹ ਖੁਲਾਸਾ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦਿੱਤੇ ਗਏ ਅਤੇ ‘ਕਨਫੈਡਰੇਸ਼ਨ ਆਫ ਇੰਡੀਅਨ ਅਲਕੋਹਲਿਕ ਬੇਵਰੇਜ਼ ਕੰਪਨੀਜ਼’ ਵਲੋਂ ਇਕੱਠੇ ਕੀਤੇ ਗਏ ਅੰਕੜਿਆਂ ਦੀ ਘੋਖ ਤੋਂ ਹੋਇਆ ਹੈ। ਚੰਡੀਗੜ੍ਹ ਦੀ ਆਬਕਾਰੀ ਨੀਤੀ ਤਿੰਨ ਥੰਮਾਂ ਪਾਰਦਰਸ਼ਤਾ, ਜਵਾਬਦੇਹੀ ਅਤੇ ਸਖਤ ਲਾਗੂਕਰਨ ’ਤੇ ਬਣੀ ਹੈ। ਯੂਟੀ ਦੇ ਡੀਸੀ-ਕਮ-ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਗੈਰਕਾਨੂੰਨੀ ਵਪਾਰ ਨੂੰ ਜਾਇਜ਼ ਮਾਲੀਏ ਅਤੇ ਜਨਤਕ ਸੁਰੱਖਿਆ ਦੋਵਾਂ ਨੂੰ ਨੁਕਸਾਨ ਪਹੁੰਚਣ ਤੋਂ ਰੋਕਣ ਲਈ ਲਾਗੂਕਰਨ ਦੀ ਕਾਰਵਾਈ ਨੂੰ ਤੇਜ਼ ਕੀਤਾ ਗਿਆ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.