ਧੂੰਏਂ ਦੀ ਥਾਂ ਨਿਕਲੇਗੀ ਪਾਣੀ ਦੀ ਭਾਫ
ਨਵੀਂ ਦਿੱਲੀ/ਬਿਊਰੋ ਨਿਊਜ਼
ਰੇਲ ਗੱਡੀਆਂ ਬਣਾਉਣ ਵਾਲੀ ਸਵਿਟਜ਼ਰਲੈਂਡ ਦੀ ਕੰਪਨੀ ਸਟੈਡਲਰ ਅਤੇ ਇਟਲੀ ਦੇ ਸਾਰਡੀਨੀਆ ਟਾਪੂ ਦੀ ਇਕ ਟਰਾਂਸਪੋਰਟ ਸੰਚਾਲਕ ਸੰਸਥਾ ਨੇ ਮਿਲ ਕੇ ਦੁਨੀਆ ਦੀ ਪਹਿਲੀ ਨੈਰੋ-ਗੇਜ ਹਾਈਡਰੋਜਨ ਟਰੇਨ ਪੇਸ਼ ਕੀਤੀ ਹੈ। ਇਹ ਟਰੇਨ ਖਾਸ ਤੌਰ ’ਤੇ ਪਤਲੀਆਂ ਜਾਂ ਛੋਟੀ ਚੌੜਾਈ ਵਾਲੀਆਂ ਰੇਲ ਲਾਈਨਾਂ ਲਈ ਤਿਆਰ ਕੀਤੀ ਗਈ ਹੈ। ਇਸ ਟਰੇਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਹਾਈਡਰੋਜਨ ਈਂਧਨ ਨਾਲ ਚੱਲੇਗੀ ਅਤੇ ਪ੍ਰਦੂਸ਼ਣ ਨਹੀਂ ਫੈਲਾਏਗੀ। ਰਵਾਇਤੀ ਡੀਜ਼ਲ ਟਰੇਨਾਂ ਵਾਂਗ ਧੂੰਆਂ ਛੱਡਣ ਦੀ ਬਜਾਏ ਇਹ ਟਰੇਨ ਸਿਰਫ ਪਾਣੀ ਦੀ ਭਾਫ ਛੱਡੇਗੀ, ਜਿਸ ਕਾਰਨ ਇਸਨੂੰ ਵਾਤਾਵਰਣ-ਅਨੁਕੂਲ ਆਵਾਜਾਈ ਦਾ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਕੰਪਨੀਆਂ ਅਨੁਸਾਰ ਇਹ ਆਧੁਨਿਕ ਅਤੇ ਹਾਈ-ਟੈਕ ਟਰੇਨਾਂ ਨੂੰ ਸਾਲ 2028 ਤੋਂ ਯਾਤਰੀ ਸੇਵਾ ਲਈ ਸ਼ੁਰੂ ਕਰਨ ਦੀ ਯੋਜਨਾ ਹੈ। ਇਹ ਟਰੇਨਾਂ ਇਟਲੀ ਦੇ ਸਾਰਡੀਨੀਆ ਖੇਤਰ ਵਿੱਚ ਚਲਾਈਆਂ ਜਾਣਗੀਆਂ। ਮੰਨਿਆ ਜਾ ਰਿਹਾ ਹੈ ਕਿ ਹਾਈਡਰੋਜਨ ਆਧਾਰਿਤ ਰੇਲ ਆਵਾਜਾਈ ਭਵਿੱਖ ਵਿੱਚ ਕਾਰਬਨ ਨਿਕਾਸ ਘਟਾਉਣ ਅਤੇ ਹਰਿਤ ਊਰਜਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਇਹ ਨਵੀਂ ਟਰੇਨ ਤਕਨਾਲੋਜੀ ਸਾਫ-ਸੁਥਰੇ ਅਤੇ ਟਿਕਾਊ ਆਵਾਜਾਈ ਪ੍ਰਣਾਲੀ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ।
ਸਵਿਟਜ਼ਰਲੈਂਡ ਦੀ ਕੰਪਨੀ ਨੇ ਪੇਸ਼ ਕੀਤੀ ਦੁਨੀਆ ਦੀ ਪਹਿਲੀ ਨੈਰੋ-ਗੇਜ ਹਾਈਡਰੋਜਨ ਟਰੇਨ
- ਭਾਰਤ
- Posted On


