Thursday, 18 June 2026

ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਪੁੱਤਰ ਨਰੇਸ਼ ਗੁਜਰਾਲ ਸਾਈਬਰ ਠੱਗੀ ਦਾ ਹੋਇਆ ਸ਼ਿਕਾਰ

7 ਕਰੋੜ 80 ਲੱਖ ਰੁਪਏ ਦੀ ਹੋ ਗਈ ਠੱਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ ਅਤੇ ਸਾਬਕਾ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨਾਲ ਦਿੱਲੀ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਸਾਈਬਰ ਠੱਗੀ ਹੋ ਗਈ ਹੈ। ਠੱਗਾਂ ਨੇ ਵਟਸਅੱਪ ’ਤੇ ਗੁਜਰਾਲ ਦੀ ਫੋਟੋ ਲਗਾ ਕੇ ਉਨ੍ਹਾਂ ਦੀ ਹੀ ਕੰਪਨੀ ਦੇ ਕਰਮਚਾਰੀ ਨੂੰ ਝਾਂਸਾ ਦਿੱਤਾ ਅਤੇ 7 ਕਰੋੜ 80 ਲੱਖ ਰੁਪਏ ਟਰਾਂਸਫਰ ਕਰਵਾ ਲਏ। ਹਾਲਾਂਕਿ ਦਿੱਲੀ ਪੁਲਿਸ ਦੀ ਸਾਈਬਰ ਸੈਲ ਨੇ ਤੁਰੰਤ ਕਾਰਵਾਈ ਕਰਦਿਆਂ ਕਰੀਬ 4 ਕਰੋੜ ਰੁਪਏ ਫਰੀਜ਼ ਕਰਵਾ ਦਿੱਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀਆਂ ਨੇ ਨਰੇਸ਼ ਗੁਜਰਾਲ ਦੀ ਕੰਪਨੀ ਦੀ ਵਿੱਤੀ ਟੀਮ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਇਸ ਲਈ ਨਰੇਸ਼ ਗੁਜਰਾਲ ਦੀ ਹੀ ਫੋਟੋ ਵਾਲੇ ਫਰਜ਼ੀ ਅਕਾਊਂਟ ਦਾ ਇਸਤੇਮਾਲ ਕੀਤਾ। ਇਹ ਧੋਖਾਧੜੀ ਲੰਘੀ 16 ਜੂਨ ਨੂੰ ਸਾਹਮਣੇ ਆਈ, ਜਦੋਂ ਨਰੇਸ਼ ਗੁਜਰਾਲ ਦੇ ਇਕ ਕਰਮਚਾਰੀ ਨੂੰ ਉਸਦੇ ਨਾਮ ਅਤੇ ਫੋਟੋ ਵਾਲੀ ਵੱਟਸਅੱਪ ਪ੍ਰੋਫਾਈਲ ਵਿਚੋਂ ਪੈਸੇ ਟਰਾਂਸਫਰ ਕਰਨ ਦਾ ਮੈਸੇਜ਼ ਮਿਲਿਆ ਤਾਂ ਉਸ ਨੇ ਦੱਸੇ ਗਏ ਖਾਤੇ ਵਿਚ ਰਕਮ ਭੇਜ ਦਿੱਤੀ। ਇਸੇ ਦੌਰਾਨ ਨਰੇਸ਼ ਗੁਜਰਾਲ ਦਾ ਕਹਿਣਾ ਸੀ ਕਿ ਦਿੱਲੀ ਦੀਆਂ ਸਾਈਬਰ ਏਜੰਸੀਆਂ ਨੇ ਸ਼ਿਕਾਇਤ ਮਿਲਦੇ ਹੀ ਤੇਜ਼ੀ ਨਾਲ ਕਾਰਵਾਈ ਕੀਤੀ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.