80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲੀ ਹਨੇ੍ਹਰੀ
ਲਖਨਊ/ਬਿਊਰੋ ਨਿਊਜ਼
ਭਾਰਤ ਵਿਚ ਦੋ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲ ਰਿਹਾ ਹੈ। ਉਤਰ ਪ੍ਰਦੇਸ਼ ਦੇ ਪਰਯਾਗਰਾਜ ਤੇ ਅਯੁੱਧਿਆ ਸਮੇਤ 30 ਜ਼ਿਲ੍ਹਿਆਂ ਵਿਚ ਆਏ ਭਿਆਨਕ ਤੂਫਾਨ ਕਾਰਨ 100 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਭ ਤੋਂ ਜ਼ਿਆਦਾ 21 ਮੌਤਾਂ ਪਰਯਾਗਰਾਜ ਵਿਚ ਹੋਈਆਂ ਦੱਸੀਆਂ ਜਾ ਰਹੀਆਂ ਹਨ। ਇੱਥੇ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਨ੍ਹੇਰੀ ਚੱਲੀ ਅਤੇ ਬਰੇਲੀ ਵਿਚ ਇਕ ਨੌਜਵਾਨ ਵੀ ਹਵਾ ਵਿਚ ਉਡ ਗਿਆ। ਮੌਸਮ ਵਿਭਾਗ ਵਲੋਂ ਯੂਪੀ ਦੇ ਕਈ ਇਲਾਕਿਆਂ ਵਿਚ ਫਿਰ ਤੇਜ਼ ਹਨੇਰੀ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸਦੇ ਚੱਲਦਿਆਂ ਪੰਜਾਬ ਵਿਚ ਵੀ ਲੰਘੇ ਕੱਲ੍ਹ ਸ਼ਾਮ ਵੇਲੇ ਤੇਜ਼ ਹਵਾਵਾਂ ਚੱਲੀਆਂ ਅਤੇ ਮੀਂਹ ਵੀ ਪਿਆ ਹੈ। ਇਸੇ ਦੌਰਾਨ ਰਾਜਸਥਾਨ ਵਿਚ ਤੇਜ਼ ਗਰਮੀ ਅਤੇ ਹੀਟਵੇਵ ਦਾ ਅਸਰ ਹੈ ਅਤੇ ਇੱਥੇ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਵੀ ਉਪਰ ਜਾ ਰਿਹਾ ਹੈ।
ਉਤਰ ਪ੍ਰਦੇਸ਼ ਵਿਚ ਭਿਆਨਕ ਤੂਫਾਨ - 100 ਤੋਂ ਵੱਧ ਮੌਤਾਂ
- ਭਾਰਤ
- Posted On


