ਚੰਡੀਗੜ੍ਹ, 22 ਜੁਲਾਈ : ਪੰਜਾਬ ਦੇ ਮਾਣਯੋਗ ਰਾਜਪਾਲ *ਸ਼੍ਰੀ ਗੁਲਾਬ ਚੰਦ ਕਟਾਰੀਆ* ਨੇ *ਨੈਸ਼ਨਲ ਸਟੂਡੈਂਟਸ ਪਰਿਆਵਰਨ ਮੁਕਾਬਲੇ (NSPC) 2025* ਦਾ ਪੋਸਟਰ ਜਾਰੀ ਕੀਤਾ। ਸਮਾਗਮ ਵਿੱਚ PSG ਪੰਜਾਬ ਦੇ ਮੈਂਬਰਾਂ ਸ਼੍ਰੀ ਪਰਵੀਨ ਕੁਮਾਰ, ਡਾ. ਸੰਜੀਵ ਚੰਦੇਲ, ਡਾ. ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ। ਰਾਜਪਾਲ ਜੀ ਨੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਰਗਰਮੀ ਨਾਲ ਭਾਗ ਲੈਣ ਦੀ ਅਪੀਲ ਕੀਤੀ।

