Wednesday, 24 June 2026

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

ਚੰਡੀਗੜ੍ਹ/ਬਿਊਰੋ ਨਿਊਜ਼ 

ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਵਿਚ ਅੱਜ 3 ਘੰਟਿਆਂ ਲਈ ਟੋਲ ਪਲਾਜ਼ੇ ਫਰੀ ਕੀਤੇ ਗਏ। ਕਿਸਾਨ ਜਥੇਬੰਦੀਆਂ ਦੀ ਮੰਗ ਸੀ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਟੋਲ ਪਲਾਜ਼ਿਆਂ ’ਤੇ ਪਹੁੰਚ ਗਏ ਸਨ। ਧਿਆਨ ਰਹੇ ਕਿ ਕਿਸਾਨਾਂ ਵਲੋਂ ਸਵੇਰੇ 11 ਵਜੇ ਤੋਂ ਦੁਪਹਿਰੇ 3 ਵਜੇ ਤੱਕ ਹਰ ਕਿਸਮ ਦੇ ਵਾਹਨ ਨੂੰ ਬਿਨਾ ਟੋਲ ਅਦਾ ਕੀਤੇ ਲੰਘਣ ਦਿੱਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਇਹ ਮਾਮਲਾ ਸਿਰਫ ਕਿਸਾਨਾਂ ਦਾ ਨਹੀਂ ਹੈ, ਸਗੋਂ ਪੂਰੇ ਸਮਾਜ ਦੇ ਇਨਸਾਫ ਨਾਲ ਜੁੜਿਆ ਹੋਇਆ ਹੈ। 

ਕਿਹਾ : ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਸਿੱਟ ਦਾ ਸਹਿਯੋਗ ਕਰੇ ਸ਼ੋ੍ਰਮਣੀ ਕਮੇਟੀ

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਨਵਾਂ ਟਵੀਟ ਸਾਹਮਣੇ ਆਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਮਾਮਲੇ ’ਚ ਪੰਜਾਬ ਪੁਲਿਸ  ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਸਹਿਯੋਗ ਕਰਨ। ਇਹ ਨਿਰਦੇਸ਼ ਮੁੱਖ ਮੰਤਰੀ ਭਗਵੰਤ ਮਾਨ ਦੀ 15 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਚ ਪੇਸ਼ੀ ਤੋਂ ਪਹਿਲਾਂ ਆਇਆ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਸੀ ਕਿ ਸ਼ੋ੍ਰਮਣੀ ਕਮੇਟੀ ਇਸ ਮਾਮਲੇ ਵਿਚ ਪੁਲਿਸ ਦਾ ਸਹਿਯੋਗ ਨਹੀਂ ਕਰੇਗੀ। ਪੁਲਿਸ ਨੇ ਲਾਪਤਾ ਪਾਵਨ ਸਰੂੁਪਾਂ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੋਇਆ, ਹਾਲਾਂਕਿ ਐਸਜੀਪੀਸੀ ਦਾ ਤਰਕ ਸੀ ਕਿ ਇਸ ਮਾਮਲੇ ਵਿਚ ਪਹਿਲਾਂ ਹੀ ਜਾਂਚ ਅਤੇ ਕਾਰਵਾਈ ਹੋ ਚੁੱਕੀ ਹੈ। ਐਡਵੋਕੇਟ ਧਾਮੀ ਨੇ ਕਿਹਾ ਸੀ ਕਿ ਇਹ ਧਾਰਮਿਕ ਮਾਮਲਾ ਹੈ, ਸਰਕਾਰ ਜਾਂ ਪੁਲਿਸ ਇਸ ਮਾਮਲੇ ਵਿਚ ਦਖਲਅੰਦਾਜ਼ੀ ਨਹੀਂ ਕਰ ਸਕਦੀ। 

ਮੁਹਾਲੀ/ਬਿਊਰੋ ਨਿਊਜ਼

ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਵਲੋਂ ਡਿਲੀਵਰੀ ਬੁਆਏ ਬਣ ਕੇ ਲੋਕਾਂ ਦੇ ਘਰ ਸਮਾਨ ਪਹੁੰਚਾਉਣ ਦੀ ਵੀਡੀਓ ਸ਼ੇਅਰ ਕੀਤੀ ਗਈ ਹੈ।  ਵੀਡੀਓ ਵਿਚ ਰਾਘਵ ਚੱਢਾ ਡਿਲੀਵਰੀ ਬੁਆਏ ਵਾਂਗ ਕੱਪੜੇ ਪਾਉਂਦਾ ਹੈ ਅਤੇ ਬੈਗ ਚੁੱਕ ਕੇ ਘਰੋਂ ਨਿਕਲਦਾ ਦਿਖਾਇਆ ਗਿਆ ਹੈ। ਰਾਘਵ ਚੱਢਾ ਘਰਾਂ ਵਿਚ ਸਮਾਨ ਪਹੁੰਚਾਉਣ ਵਾਲੇ ਡਿਲੀਵਰੀ ਬੁਆਇਜ਼ ਦੀਆਂ ਮੁਸ਼ਕਲਾਂ ਬਾਰੇ ਜਾਣਨ ਲਈ ਖੁਦ ਡਿਲੀਵਰੀ ਬੁਆਏ ਬਣੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇਕ ਡਿਲੀਵਰੀ ਏਜੰਟ ਕਹਿ ਰਿਹਾ ਸੀ ਕਿ ਉਸ ਨੇ 15 ਘੰਟਿਆਂ ਵਿਚ 28 ਡਿਲੀਵਰੀ ਕਰਨ ਤੋਂ ਬਾਅਦ ਸਿਰਫ 763 ਰੁਪਏ ਕਮਾਏ ਹਨ। ਇਹ ਵੀਡੀਓ ਦੇਖਣ ਤੋਂ ਬਾਅਦ ਰਾਘਵ ਢੱਡਾ ਨੇ ਉਸ ਡਿਲੀਵਰੀ ਬੁਆਏ ਨਾਲ ਸੰਪਰਕ ਕੀਤਾ ਅਤੇ ਉਸ ਨਾਲ ਗੱਲਬਾਤ ਕੀਤੀ। ਰਾਘਵ ਚੱਢਾ ਨੇ ਕਿਹਾ ਕਿ ਉਹ ਡਿਲੀਵਰੀ ਬੁਆਏਜ਼ ਦੇ ਹੱਕਾਂ ਨੂੰ ਲੈ ਕੇ ਆਵਾਜ਼ ਉਠਾਉਣਗੇ। ਉਨ੍ਹਾਂ ਕਿਹਾ ਕਿ ਅੱਜ ਡਿਲੀਵਰੀ ਬੁਆਏਜ਼, ਰਾਈਡਰ ਅਤੇ ਟੈਕਨੀਸ਼ਨਜ਼ ਦੀ ਹਾਲਤ ਦਿਹਾੜੀਦਾਰ ਮਜ਼ਦੂਰਾਂ ਤੋਂ ਵੀ ਮਾੜੀ ਹੋ ਗਈ ਹੈ।

 ਮੋਹਾਲੀ, : ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਸਿੱਖ ਗੁਰੂ ਸਾਹਿਬਾਨ ਦੇ ਸਨਮਾਨਤੇ ਕੀਤੀ ਗਈ ਟਿੱਪਣੀ ਨੇ ਪੂਰੇ ਸਿੱਖ ਸਮਾਜ ਤੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਇਹ ਬਿਆਨ ਨਾ ਸਿਰਫ਼ ਅਪਮਾਨਜਨਕ ਹੈ, ਸਗੋਂ ਸਿੱਖ ਕੌਮ ਨਾਲ ਆਮ ਆਦਮੀ ਪਾਰਟੀ ਦੀ ਖੁੱਲ੍ਹੀ ਘਿਰਨਾ ਤੇ ਨਫਰਤ ਦੀ ਨਿਸ਼ਾਨੀ ਹੈ , ਜਿਸਨੂੰ ਕਿਸੇ ਵੀ ਸੂਰਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਪੰਜਾਬ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਬਾਰੇ ਘਟੀਆ ਟਿੱਪਣੀ ਕਰਨਾ ਉਸਦੀ ਘੋਰ ਅਗਿਆਨਤਾ ਅਤੇ ਜ਼ਹਿਰੀਲੀ ਤੇ ਘਟੀਆ ਸੋਚ ਦਾ ਨਤੀਜਾ ਹੈ ਉੱਭਾ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਬਲਿਦਾਨ, ਉਪਦੇਸ਼ , ਮਰਿਆਦਾ ਤੇ ਸਤਿਕਾਰ ਸਾਡੇ ਲਈ ਲਕੀਰਾਂ ਹਨਇਨ੍ਹਾਂ ਪਾਰ ਕਰਨ ਦੀ ਹਿੰਮਤ ਕੋਈ ਵੀ ਨਾ ਕਰੇ
ਉਨ੍ਹਾਂ ਕਿਹਾ ਕਿ ਆਤਿਸ਼ੀ ਦਾ ਇਹ ਬੇਤੁੱਕਾ ਤੇ ਭੜਕਾਉਂਦਾ ਬਿਆਨ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਕੇ ਸਿਆਸੀ ਫਾਇਦਾ ਲੈਣ ਦੀ ਨਿੰਦਣਯੋਗ ਕੋਸ਼ਿਸ਼ ਹੈ ਭਾਜਪਾ ਪੰਜਾਬ ਇਸ ਗੁਸਤਾਖ਼ੀ ਦੀ ਸਭ ਤੋਂ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ
ਉੱਭਾ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਨੂੰ ਆਤਿਸ਼ੀ ਵਿਰੁੱਧ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਉਹ ਜਨਤਕ ਤੌਰਤੇ ਨਿਸ਼ਚਿਤ ਮਾਫ਼ੀ ਮੰਗੇ ਨਹੀਂ ਤਾਂ ਇਹ ਚੁੱਪੀ ਹੀ ਇਸ ਘਿਨੌਣੇ ਬਿਆਨ ਦੀ ਮੰਜੂਰੀ ਮੰਨੀ ਜਾਵੇਗੀ
ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਿੱਖ ਗੁਰੂ ਸਾਹਿਬਾਨ ਨਾਲ ਬੇਅਦਬੀ ਕਰਨ ਵਾਲੇ ਹਰ ਨੇਤਾ ਦਾ ਸਮਾਜਕ ਬਾਇਕਾਟ ਕੀਤਾ ਜਾਵੇ, ਤਾਂ ਜੋ ਕੋਈ ਵੀ ਭਵਿੱਖ ਵਿੱਚ ਸਿੱਖ ਮਰਿਆਦਾਤੇ ਉਂਗਲ ਚੁੱਕਣ ਦੀ ਜੁਰਤ ਨਾ ਕਰੇ
ਉੱਭਾ ਨੇ ਕਿਹਾ ਕਿ ਸਿੱਖ ਧਰਮ ਦੀ ਬੇਅਦਬੀ ਕਰਨ ਵਾਲਿਆਂ ਨੂੰ ਨਾ ਮਾਫ਼ ਕੀਤਾ ਜਾਵੇਗਾ, ਨਾ ਭੁਲਾਇਆ ਜਾਵੇਗਾ
ਪੰਜਾਬ ਭਾਜਪਾ ਸਿੱਖ ਸਨਮਾਨ, ਪਰੰਪਰਾ ਅਤੇ ਮਰਿਆਦਾ ਦੀ ਰੱਖਿਆ ਲਈ ਹਰ ਮੋਰਚੇਤੇ ਡੱਟ ਕੇ ਖੜੀ ਹੈ
ਹਰਦੇਵ ਸਿੰਘ ਉੱਭਾ

ਸੂਬਾਈ ਪ੍ਰੈੱਸ ਸਕੱਤਰ, ਭਾਜਪਾ ਪੰਜਾਬ

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.