ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਚਲਾ ਰਹੇ ਸਨ ਕਾਰੋਬਾਰੀ ਵਾਹਨ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਅਤੇ ਕਮਰਸ਼ੀਅਲ ਟਰੱਕ ਡਰਾਈਵਰਾਂ ਵਜੋਂ ਕੰਮ ਕਰ ਰਹੇ ਕਰੀਬ 30 ਭਾਰਤੀ ਨਾਗਰਿਕਾਂ ਨੂੰ ਇੱਕ ਵੱਡੇ ਫੈਡਰਲ ਓਪਰੇਸ਼ਨ ਦੌਰਾਨ ਗਿ੍ਰਫਤਾਰ ਕੀਤਾ ਗਿਆ ਹੈ। ਗਿ੍ਰਫਤਾਰ ਕੀਤੇ ਗਏ ਇਨ੍ਹਾਂ ਸਾਰੇ ਭਾਰਤੀਆਂ ਨੂੰ ਜਲਦੀ ਹੀ ਡਿਪੋਰਟ ਕੀਤਾ ਜਾ ਸਕਦਾ ਹੈ। ਜਾਂਚ ਏਜੰਸੀਆਂ ਮੁਤਾਬਕ ਗਿ੍ਰਫਤਾਰ ਕੀਤੇ ਗਏ 36 ਗੈਰ-ਕਾਨੂੰਨੀ ਡਰਾਈਵਰਾਂ ਵਿੱਚੋਂ 30 ਵਿਅਕਤੀ ਇਕੱਲੇ ਭਾਰਤ ਨਾਲ ਸਬੰਧਤ ਹਨ, ਜਦੋਂ ਕਿ ਬਾਕੀ 6 ਡਰਾਈਵਰ ਮੈਕਸੀਕੋ, ਐਲ ਸਲਵਾਡੋਰ ਅਤੇ ਰੂਸ ਦੇ ਨਾਗਰਿਕ ਹਨ। ਇਨ੍ਹਾਂ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਵਰਗੇ ਰਾਜਾਂ ਦੇ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਸਨ, ਜਦੋਂ ਕਿ ਕੁਝ ਕੋਲ ਕਿਸੇ ਵੀ ਤਰ੍ਹਾਂ ਦਾ ਲਾਇਸੈਂਸ ਨਹੀਂ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਿਚੋਂ ਬਹੁਤਿਆਂ ਕੋਲ ਕੰਮ ਕਰਨ ਦੇ ਅਧਿਕਾਰ ਸਬੰਧੀ ਦਸਤਾਵੇਜ਼ ਸਨ, ਜੋ ਪਿਛਲੀ ਜੋਅ ਬਾਈਡਨ ਸਰਕਾਰ ਸਮੇਂ ਹਾਸਲ ਕੀਤੇ ਗਏ ਸਨ, ਪਰ ਹੁਣ ਉਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਹੈ।
ਅਮਰੀਕਾ ’ਚ ਗੈਰ-ਕਾਨੂੰਨੀ ਤੌਰ ’ਤੇ ਟਰੱਕ ਚਲਾ ਰਹੇ 30 ਭਾਰਤੀ ਗਿ੍ਰਫਤਾਰ ਅਤੇ ਜਲਦ ਹੋਣਗੇ ਡਿਪੋਰਟ
- ਦੇਸ਼-ਵਿਦੇਸ਼
- Posted On


