Sunday, 17 May 2026

ਹਨਤਾ ਵਾਇਰਸ ਨੇ ਵਧਾਈ ਦੁਨੀਆ ਦੀ ਚਿੰਤਾ - ਵਿਸ਼ਵ ਸਿਹਤ ਸੰਗਠਨ ਨੇ ਜਾਰੀ ਕੀਤਾ ਅਲਰਟ

ਨਵੀਂ ਦਿੱਲੀ/ਬਿਊਰੋ ਨਿਊਜ਼
ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੂੰ ਯੂਨਾਈਟਿਡ ਕਿੰਗਡਮ ਵਲੋਂ ਲੰਘੀ 2 ਮਈ ਨੂੰ 147 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਇਕ ਕਰੂਜ਼ ਜਹਾਜ਼ ਵਿਚ ਸਾਹ ਦੀ ਗੰਭੀਰ ਬਿਮਾਰੀ ਦੇ ਮਾਮਲਿਆਂ ਬਾਰੇ ਸੂਚਿਤ ਕੀਤਾ ਗਿਆ ਸੀ। ਜਿਸ ਕਰੂਜ਼ ਜਹਾਜ਼ ਤੋਂ ਇਹ ਵਾਇਰਸ ਸ਼ੁਰੂ ਹੋਇਆ ਹੈ, ਉਸਦੇ ਚਾਲਕ ਦਲ ਵਿਚ ਦੋ ਭਾਰਤੀ ਵੀ ਸ਼ਾਮਲ ਸਨ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤੱਕ, ਇਸ ਫੈਲਾਅ ਨਾਲ ਜੁੜੇ 8 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਹਨਤਾ ਵਾਇਰਸ ਦੇ ਦੋ ਪ੍ਰਯੋਗਸ਼ਾਲਾ-ਪੁਸ਼ਟੀ ਕੀਤੇ ਮਾਮਲੇ ਅਤੇ 5 ਸ਼ੱਕੀ ਇਨਫੈਕਸ਼ਨਾਂ ਸ਼ਾਮਲ ਹਨ। ਇਸ ਘਟਨਾ ਵਿਚ ਤਿੰਨ ਮੌਤਾਂ ਹੋਈਆਂ ਹਨ, ਜਦੋਂ ਕਿ ਇਕ ਮਰੀਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਤਿੰਨ ਹੋਰਾਂ ਵਿਚ ਹਲਕੇ ਲੱਛਣ ਦਿਖਾਈ ਦੇ ਰਹੇ ਹਨ। ਇਸਦੇ ਚੱਲਦਿਆਂ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਅਧਾਨੋਮ ਘੇਬਰੇਅਸ ਨੇ ਕਿਹਾ ਕਿ ਹਨਤਾ ਵਾਇਰਸ ਇਨਫੈਕਸ਼ਨ ਦੀ ਸ਼ੁਰੂਆਤੀ ਜਾਂਚ ਚੁਣੌਤੀਪੂਰਨ ਹੋ ਸਕਦੀ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.