Friday, 17 April 2026

ਮਾਲਿਕ ਹੋਵੇ ਤਾਂ ਐਸਾ! ਸੰਕਟ ਵਿੱਚ ਵੀ 6000+ ਕਰਮਚਾਰੀਆਂ ਨਾਲ ਖੜ੍ਹੀ ਹੈ ਕੰਪਨੀ

ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੀ ਅਗਵਾਈ ਵਿੱਚ ਚੱਲ ਰਹੇ ਇਜ਼ਰਾਈਲ-ਈਰਾਨ ਯੁੱਧ ਕਾਰਨ ਪੂਰੇ ਪੱਛਮੀ ਏਸ਼ੀਆ ਵਿੱਚ ਤਬਾਹੀ ਦਾ ਮਾਹੌਲ ਬਣਿਆ ਹੋਇਆ ਹੈ। ਇਸਦਾ ਅਸਰ ਦੁਬਈ ਵਰਗੇ ਸ਼ਾਂਤ ਖੇਤਰ ’ਤੇ ਵੀ ਪਿਆ ਹੈ। ਇਸ ਕਾਰਨ ਉੱਥੇ ਦੀ ਆਰਥਿਕ ਅਤੇ ਵਪਾਰਕ ਹਾਲਤ ਪ੍ਰਭਾਵਿਤ ਹੋ ਰਹੀ ਹੈ। ਕਈ ਕੰਪਨੀਆਂ ਨੇ ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕਰ ਦਿੱਤਾ ਹੈ, ਜਦਕਿ ਕੁਝ ਨੇ ਤਨਖਾਹਾਂ ਰੋਕ ਦਿੱਤੀਆਂ ਹਨ। ਪਰ ਇਸੇ ਸਮੇਂ ਇੱਕ ਐਸੀ ਕੰਪਨੀ ਵੀ ਸਾਹਮਣੇ ਆਈ ਹੈ ਜੋ ਆਪਣੇ ਕਰਮਚਾਰੀਆਂ ਨਾਲ ਡਟ ਕੇ ਖੜ੍ਹੀ ਹੈ। ਦੁਬਈ ਦੇ ਡੈਨਿਊਬ ਗਰੁੱਪ ਵਿੱਚ 6000 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਇਸ ਕੰਪਨੀ ਦੇ ਫਾਊਂਡਰ ਅਤੇ ਚੇਅਰਮੈਨ ਰਿਜਵਾਨ ਸਾਜਨ ਨੇ ਸੋਸ਼ਲ ਮੀਡੀਆ ਪਲੇਟਫਾਰਮ  ’ਤੇ ਐਲਾਨ ਕੀਤਾ ਕਿ ਕੰਪਨੀ ਕਿਸੇ ਵੀ ਕਰਮਚਾਰੀ ਨੂੰ ਨੌਕਰੀ ਤੋਂ ਨਹੀਂ ਕੱਢੇਗੀ ਅਤੇ ਨਾ ਹੀ ਤਨਖਾਹ ਰੋਕੇਗੀ। ਇਸ ਤੋਂ ਪਹਿਲਾਂ ਵੀ ਕੋਰੋਨਾ ਮਹਾਮਾਰੀ ਦੌਰਾਨ ਕੰਪਨੀ ਨੇ ਆਪਣੇ ਕਰਮਚਾਰੀਆਂ ਦਾ ਪੂਰਾ ਸਾਥ ਦਿੱਤਾ ਸੀ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.