Mukesh Ambani ਨੇ ਲਗਾਤਾਰ ਛੇਵੇਂ ਸਾਲ ਵੀ ਆਪਣੀ ਕੰਪਨੀ ਤੋਂ ਕੋਈ ਤਨਖਾਹ ਨਹੀਂ ਲਈ। ਕੰਪਨੀ ਦੀ ਤਾਜ਼ਾ ਸਾਲਾਨਾ ਰਿਪੋਰਟ ਮੁਤਾਬਕ FY 2020-21 ਤੋਂ FY 2025-26 ਤੱਕ ਉਨ੍ਹਾਂ ਨੇ ਰਿਲਾਇੰਸ ਤੋਂ ਨਾ ਕੋਈ ਸੈਲਰੀ ਲਈ, ਨਾ ਭੱਤਾ, ਨਾ ਹੋਰ ਸੁਵਿਧਾਵਾਂ, ਨਾ ਰਿਟਾਇਰਮੈਂਟ ਲਾਭ, ਨਾ ਕਮਿਸ਼ਨ ਅਤੇ ਨਾ ਹੀ ਕੋਈ ਸਟਾਕ ਓਪਸ਼ਨ। ਕੰਪਨੀ ਦੇ ਅਨੁਸਾਰ, ਮੁਕੇਸ਼ ਅੰਬਾਨੀ ਨੇ ਜੂਨ 2020 ਵਿੱਚ ਕੋਵਿਡ ਮਹਾਮਾਰੀ ਦੌਰਾਨ ਦੇਸ਼ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਆਪਣੀ ਪੂਰੀ ਤਨਖਾਹ ਛੱਡਣ ਦਾ ਫੈਸਲਾ ਕੀਤਾ ਸੀ। ਰਿਲਾਇੰਸ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਵੱਲੋਂ ਪੂਰੀ ਤਰ੍ਹਾਂ ਸਵੈ-ਇੱਛਾ ਨਾਲ ਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਵੀ ਉਹ ਇਸ ਫੈਸਲੇ ‘ਤੇ ਕਾਇਮ ਹਨ।
ਰਿਕਾਰਡ ਮੁਨਾਫੇ ਦੇ ਬਾਵਜੂਦ ਵੀ ਮੁਕੇਸ਼ ਅੰਬਾਨੀ ਨੇ ਲਗਾਤਾਰ ਛੇਵੇਂ ਸਾਲ ਨਹੀਂ ਲਈ ਤਨਖਾਹ
- ਭਾਰਤ
- Posted On


